ਕੋਵਿਡ-19 ਸੰਬੰਧੀ ਸਿਹਤ ਅਤੇ ਸੁਰੱਖਿਆ ਦੇ ਨਵੇਂ ਉਪਾਅ

​ਜਿਵੇਂ ਕਿ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਔਫ ਕੈਨੇਡਾ (ਆਈ ਆਰ ਬੀ) ਇਨ-ਪਰਸਨ ਸੁਣਵਾਈਆਂ ਸ਼ੁਰੂ ਕਰ ਰਿਹਾ ਹੈ, ਇਸ ਲਈ ਸੁਣਵਾਈ ਰੂਮ ਵਿਚ ਹਾਜ਼ਰ ਹੋਣ ਵਾਲਿਆਂ, ਮੁਲਾਜ਼ਮਾਂ ਅਤੇ ਵਿਜ਼ਟਰਾਂ ਦੀ ਹਿਫਾਜ਼ਤ ਲਈ ਕੋਵਿਡ-19 ਸੰਬੰਧੀ ਸਿਹਤ ਅਤੇ ਸੁਰੱਖਿਆ ਸੰਬੰਧੀ ਅਹਿਮ ਕਦਮ ਉਠਾਏ ਗਏ ਹਨ।

ਤੁਹਾਡੀ ਸੁਣਵਾਈ ਤੋਂ ਪਹਿਲਾਂ: ਆਈਆਰਬੀ ਅੱਗੇ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਨੂੰ ਸਵੈ-ਮੁਲਾਂਕਣ ਪ੍ਰਸ਼ਨਾਵਲੀ ਪੂਰੀ ਕਰਨ ਦੀ ਲੋੜ ਹੋਵੇਗੀ, ਪਹਿਲਾਂ ਜਦੋਂ ਉਹਨਾਂ ਨੂੰ ਪੇਸ਼ ਹੋਣ ਦਾ ਨੋਟਿਸ ਮਿਲੇਗਾ ਅਤੇ ਫਿਰ ਦੁਬਾਰਾ ਆਈਆਰਬੀ ਦੇ ਦਫਤਰਾਂ ਤੇ ਪਹੁੰਚਣ ਤੇ। ਇਹ, ਇਹ ਮੁਲਾਂਕਣ ਕਰੇਗਾ:

 • ਭਾਵੇਂ ਤੁਸੀਂ ਜਾਂ ਤੁਹਾਡੇ ਨਾਲ ਰਹਿਣ ਵਾਲਾ ਕੋਈ ਵੀ ਲੱਛਣ ਦਰਸਾਉਂਦਾ ਹੈ ਜਾਂ
 • ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਵਿਚ ਰਹੇ ਹੋ ਜਿਸ ਨੂੰ ਹਾਲ ਹੀ ਵਿਚ ਕੋਵਿਡ-19 ਹੋਣ ਦੀ ਪਛਾਣ ਕੀਤੀ ਗਈ ਹੈ।

ਜਦੋਂ ਤੁਸੀਂ ਆਪਣੀ ਪੇਸ਼ੀ ਲਈ ਪਹੁੰਚਦੇ ਹੋ ਤਾਂ ਕੀ ਉਮੀਦ ਕਰਨੀ ਹੈ

ਤੁਹਾਡੇ ਪੇਸ਼ ਹੋਣ ਦੇ ਨੋਟਿਸ ਉੱਤੇ ਦਿੱਤੇ ਸੁਣਵਾਈ ਸ਼ੁਰੂ ਹੋਣ ਦੇ ਸਮੇਂ ਤੋਂ 30 ਮਿੰਟ ਪਹਿਲਾਂ ਤੁਹਾਡਾ ਪਹੁੰਚਣਾ ਲਾਜ਼ਮੀ ਹੈ।

ਜਦੋਂ ਤੁਸੀਂ ਪਹੁੰਚੋਗੇ, ਸਰੀਰਕ ਦੂਰੀ ਦੇ ਉਪਾਅ ਲਾਗੂ ਹੋਣਗੇ:

 • ਸਾਰੀਆਂ ਜਨਤਕ ਥਾਵਾਂ ਤੇ ਨੌਨ-ਮੈਡੀਕਲ ਮਾਸਕ ਜ਼ਰੂਰੀ ਹਨ ਅਤੇ ਬੇਨਤੀ ਕਰਨ ਤੇ ਉਪਲਬਧ ਹੋਣਗੇ।
 • ਆਪਣੇ ਅਤੇ ਹੋਰ ਲੋਕਾਂ ਵਿਚਕਾਰ ਹਮੇਸ਼ਾਂ 2 ਮੀਟਰ (6 ਫੁੱਟ) ਦੀ ਸਰੀਰਕ ਦੂਰੀ ਰੱਖੋ।
 • ਦਿਸ਼ਾ-ਨਿਰਦੇਸ਼ਤ ਫਰਸ਼ ਦੇ ਨਿਸ਼ਾਨਾਂ, ਕੰਧ ਦੇ ਸੰਕੇਤਾਂ ਅਤੇ ਆਈਆਰਬੀ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਦੁਆਰਾ ਤੁਹਾਨੂੰ ਪ੍ਰਦਾਨ ਕੀਤੀਆਂ ਗਈਆਂ ਕਿਸੇ ਵੀ ਹਦਾਇਤਾਂ ਦੀ ਪਾਲਣਾ ਕਰੋ।
 • ਸਾਰੇ ਜਨਤਕ ਸਥਾਨਾਂ ਨੂੰ ਦਿਨ ਭਰ ਵਿੱਚ ਅਕਸਰ ਸੈਨੀਟਾਇਜ਼ ਕੀਤਾ ਜਾਵੇਗਾ।

ਸਾਰੇ ਵਿਜ਼ਿਟਰਾਂ ਨੂੰ ਪਹੁੰਚਣ ਤੇ ਸਵੈ-ਮੁਲਾਂਕਣ ਪ੍ਰਸ਼ਨਾਵਲੀ ਨੂੰ ਪੂਰਾ ਕਰਨ ਲਈ ਕਿਹਾ ਜਾਵੇਗਾ।

ਉਹ ਲੋਕ ਜੋ ਮਾਸਕ ਜਾਂ ਚਿਹਰੇ ਦੀ ਕਵਰਿੰਗ ਪਹਿਨਣ ਤੋਂ ਮੁਕਤ ਹਨ

 • 2 ਸਾਲ ਤੋਂ ਘੱਟ ਉਮਰ ਦੇ ਬੱਚੇ।
 • ਕਿਸੇ ਮੈਡੀਕਲ ਹਾਲਤ ਵਾਲੇ ਲੋਕ ਜੋ ਮਾਸਕ ਪਹਿਨਣਾ ਮੁਸ਼ਕਲ ਬਣਾਉਂਦੀ ਹੈ। ਇਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ:
  • ਮੈਡੀਕਲ ਹਾਲਤ, ਮਾਨਸਿਕ ਸਿਹਤ ਸਥਿਤੀ, ਬੋਧਿਕ ਸਥਿਤੀ, ਜਾਂ ਅਪਾਹਜਤਾ ਜੋ ਮਾਸਕ ਪਹਿਨਣ ਜਾਂ ਚਿਹਰੇ ਨੂੰ ਢਕਣ ਤੋਂ ਰੋਕਦੀ ਹੈ।
  • ਇੱਕ ਮੈਡੀਕਲ ਹਾਲਤ ਜਿਸ ਨਾਲ ਸਾਹ ਲੈਣਾ ਮੁਸ਼ਕਲ ਹੁੰਦਾ ਹੈ।
  • ਉਹ ਲੋਕ ਜੋ ਸੁਣ ਨਹੀਂ ਸਕਦੇ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਸੰਚਾਰ ਕਰ ਰਹੇ ਹਨ ਜੋ ਸੁਣ ਨਹੀਂ ਸਕਦਾ ਹੈ, ਅਤੇ ਜਿੱਥੇ ਸੰਚਾਰ ਲਈ ਮੂੰਹ ਦੇਖਣ ਦੀ ਯੋਗਤਾ ਜ਼ਰੂਰੀ ਹੈ।
 • ਉਹ ਵਿਅਕਤੀ ਜੋ ਸਹਾਇਤਾ ਤੋਂ ਬਿਨਾਂ ਮਾਸਕ ਪਾਉਣ ਜਾਂ ਹਟਾਉਣ ਵਿੱਚ ਅਸਮਰਥ ਹਨ।
 • ਕੈਨੇਡੀਅਨ ਮਨੁੱਖੀ ਅਧਿਕਾਰ ਕਾਨੂੰਨ ਦੇ ਅਨੁਸਾਰ ਲਿਹਾਜ਼ ਦੀ ਲੋੜ ਵਾਲੇ ਲੋਕ।

ਇਮਾਰਤ ਵਿੱਚ ਦਾਖਲ ਹੁੰਦੇ ਹੋਏ

 
 • ਐਲੀਵੇਟਰਾਂ ਜਾਂ ਸੁਣਵਾਈ ਵਾਲੇ ਕਮਰੇ ਵੱਲ ਜਾਣ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ।

ਐਲੀਵੇਟਰ


 
 • ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨ ਜਿਹੇ ਸੁਰੱਖਿਆ ਉਪਾਅ ਲਾਗੂ ਹੋਣਗੇ। ਕਿਰਪਾ ਕਰਕੇ ਐਲੀਵੇਟਰਾਂ ਦੀ ਵਰਤੋਂ ਬਾਰੇ ਸਾਰੇ ਸੰਕੇਤਾਂ ਅਤੇ ਨਿਰਦੇਸ਼ਾਂ ਦਾ ਪਾਲਣ ਕਰੋ।
 • ਸਾਰਿਆਂ ਦੀ ਸੁਰੱਖਿਆ ਲਈ, ਐਲੀਵੇਟਰਾਂ ਨੂੰ ਨਿਯਮਿਤ ਤੌਰ ਤੇ ਸੈਨੀਟਾਇਜ਼ ਕੀਤਾ ਜਾਵੇਗਾ।

ਫਲੋਰ ਲੌਬੀਆਂ, ਹੌਲਵੇਅ ਅਤੇ ਵੇਟਿੰਗ ਰੂਮ

 
 • ਜਦੋਂ ਤੁਸੀਂ ਆਪਣੀ ਪੇਸ਼ੀ ਦੀ ਜਗ੍ਹਾ 'ਤੇ ਪਹੁੰਚ ਜਾਂਦੇ ਹੋ, ਤਾਂ ਤੁਹਾਨੂੰ ਲਾਈਨ ਵਿੱਚ ਲੱਗਣ ਅਤੇ ਆਪਣੀ ਪਛਾਣ ਪੇਸ਼ ਕਰਨ ਦੀ ਜ਼ਰੂਰਤ ਹੋਏਗੀ।
 • ਸਿਹਤ ਪ੍ਰਸ਼ਨਾਵਲੀ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਸੁਰੱਖਿਆ ਗਾਰਡ ਦੁਆਰਾ ਆਪਣੇ ਹੱਥਾਂ ਨੂੰ ਸੈਨੀਟਾਇਜ਼ ਕਰਨ ਲਈ ਕਿਹਾ ਜਾਵੇਗਾ। ਇੱਕ ਗੈਰ-ਸੰਪਰਕ ਇਨਫਰਾਰੈੱਡ ਕੈਮਰੇ ਦੁਆਰਾ ਤੁਹਾਡੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾ ਸਕਦਾ ਹੈ।
 • ਜੇ ਤੁਸੀਂ ਨਿਮਨਤਮ ਸੁਰੱਖਿਆ ਸਕ੍ਰੀਨਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਜਾਂ ਜੇ ਇਨਫਰਾਰੈੱਡ ਕੈਮਰਾ ਇਹ ਪਤਾ ਲਗਾਉਂਦਾ ਹੈ ਕਿ ਤੁਹਾਡਾ ਸਰੀਰਕ ਤਾਪਮਾਨ ਸੁਭਾਵਿਕ ਤੋਂ ਵੱਧ ਹੈ, ਤਾਂ ਤੁਹਾਡੀ ਸੁਣਵਾਈ ਮੁੜ ਨਿਰਧਾਰਤ ਕੀਤੀ ਜਾ ਸਕਦੀ ਹੈ।
 • ਇੱਕ ਸਿਕਿਓਰਿਟੀ ਗਾਰਡ ਤੁਹਾਨੂੰ ਲੈਕੇ ਜਾ ਸਕਦਾ ਹੈ ਜਾਂ ਰਜਿਸਟ੍ਰੇਸ਼ਨ ਡੈਸਕ ਅਤੇ/ਜਾਂ ਸੁਣਵਾਈ ਵਾਲੇ ਕਮਰੇ ਲਈ ਦਿਸ਼ਾ ਨਿਰਦੇਸ਼ ਦੇ ਸਕਦਾ ਹੈ। ਦਿਸ਼ਾ-ਨਿਰਦੇਸ਼ਤ ਫਰਸ਼ ਦੇ ਨਿਸ਼ਾਨਾਂ ਦਾ ਪਾਲਣ ਕਰਨਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਯਾਦ ਰੱਖੋ। ਦਸਤਾਵੇਜ਼ ਪ੍ਰਦਾਨ ਕਰਨ ਜਾਂ ਪੂਰਾ ਕਰਨ ਵੇਲੇ ਰਜਿਸਟਰੀ ਡੈਸਕ ਕਰਮਚਾਰੀਆਂ ਦੁਆਰਾ ਪ੍ਰਦਾਨ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ।

ਸੁਣਵਾਈ ਵਾਲੇ ਕਮਰੇ

 
 • ਆਈਆਰਬੀ ਵਿਚ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ, ਤੁਹਾਡੀ ਸੁਣਵਾਈ ਕਿਸੇ ਹੋਰ ਸਥਾਨ ਤੇ ਮੌਜੂਦ ਮੈਂਬਰ ਦੇ ਨਾਲ ਵੀਡਿਓ ਕਾਨਫਰੰਸ ਦੁਆਰਾ ਕੀਤੀ ਜਾ ਸਕਦੀ ਹੈ।
 • ਤੁਹਾਡੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਤੁਹਾਡੇ ਜਾਣ ਤੋਂ ਬਾਅਦ ਸੁਣਵਾਈ ਵਾਲੇ ਕਮਰਿਆਂ ਨੂੰ ਸੈਨੀਟਾਇਜ਼ ਕੀਤਾ ਜਾਂਦਾ ਹੈ।
 • ਸੁਰੱਖਿਆ ਗਾਰਡ ਤੁਹਾਨੂੰ ਸੁਣਵਾਈ ਵਾਲੇ ਕਮਰੇ ਵਿਚ ਲੈ ਕੇ ਜਾਵੇਗਾ ਅਤੇ ਤੁਹਾਡੀ ਸੀਟ ਵੱਲ ਤੁਹਾਡਾ ਮਾਰਗ ਦਰਸ਼ਨ ਕਰੇਗਾ।
 • ਸੁਣਵਾਈ ਵਾਲੇ ਕਮਰੇ ਦੇ ਅੰਦਰ ਦੂਰੀਆਂ ਦੇ ਉਪਾਅ ਲਾਗੂ ਹਨ ਪਰ ਮਾਸਕ ਪਹਿਨਣਾ ਵਿਅਕਤੀ ਦੀ ਮਰਜ਼ੀ 'ਤੇ ਹੈ। ਪਰ, ਗਵਾਹੀ ਦੇਣ ਜਾਂ ਸਬਮੀਸ਼ਨਾਂ ਪ੍ਰਦਾਨ ਕਰਨ ਵੇਲੇ ਮਾਸਕ ਹਟਾਉਣਾ ਲਾਜ਼ਮੀ ਹੈ।
 • ਸੁਣਵਾਈ ਵਾਲੇ ਕਮਰੇ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵੇਲੇ ਕਿਰਪਾ ਕਰਕੇ ਆਪਣੇ ਹੱਥਾਂ ਨੂੰ ਸੈਨੀਟਾਇਜ਼ ਕਰੋ। ਹੈਂਡ ਸੈਨੀਟਾਈਜ਼ਰ ਡਿਸਪੈਂਸਰ ਪ੍ਰਵੇਸ਼ ਦੁਆਰਾਂ ਅਤੇ ਟੇਬਲ ਤੇ ਉਪਲਬਧ ਹੋਣਗੇ।
 • ਸੁਣਵਾਈ ਵਾਲੇ ਕਮਰਿਆਂ ਨੂੰ ਵਾਧੂ ਭਾਗੀਦਾਰਾਂ ਨੂੰ ਇਨ-ਪਰਸਨ ਸਹਾਇਤਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਜੇ ਤੁਹਾਡੇ ਸੁਣਵਾਈ ਵਾਲੇ ਕਮਰੇ ਵਿਚ ਪਲੈਕਸੀਗਲਾਸ ਹੈ, ਤਾਂ ਕਿਰਪਾ ਕਰਕੇ ਉੱਚਾ ਬੋਲਣਾ ਯਕੀਨੀ ਬਣਾਓ ਤਾਂ ਜੋ ਫੈਸਲਾ ਲੈਣ ਵਾਲਾ ਤੁਹਾਨੂੰ ਸਕਰੀਨਾਂ ਦੇ ਰਾਹੀਂ ਸੁਣਨ ਦੇ ਯੋਗ ਹੋਵੇ।
 • ਸੁਣਵਾਈ ਪੂਰੀ ਹੋਣ ਤੋਂ ਬਾਅਦ, ਸੁਰੱਖਿਆ ਗਾਰਡ ਤੁਹਾਨੂੰ ਦਿਸ਼ਾ-ਨਿਰਦੇਸ਼ਕ ਨਿਸ਼ਾਨੀਆਂ ਦੀ ਪਾਲਣਾ ਕਰਦਿਆਂ ਜਲਦੀ ਤੋਂ ਜਲਦੀ ਸੁਣਵਾਈ ਵਾਲੇ ਕਮਰੇ ਤੋਂ ਬਾਹਰ ਨਿਕਲਣ ਅਤੇ ਬਿਲਡਿੰਗ ਵਿੱਚੋਂ ਬਾਹਰ ਜਾਣ ਲਈ ਕਹੇਗਾ ਅਤੇ ਤੁਹਾਨੂੰ ਇਹ ਸੁਨਿਸ਼ਚਤ ਕਰਨਾ ਲਾਜ਼ਮੀ ਹੈ ਕਿ ਤੁਸੀਂ ਮਾਸਕ ਪਹਿਨਦੇ ਹੋ।

ਜਨਤਕ ਵਾਸ਼ਰੂਮ ਅਤੇ ਪਾਣੀ ਦੇ ਫਾਊਂਟੇਨ

 
 • ਇੱਕ ਸਮੇਂ ਤੇ ਵਾਸ਼ਰੂਮ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਸੀਮਿਤ ਹੋਵੇਗੀ। ਸਾਰੇ ਚਿਨ੍ਹਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
 • ਕਿਰਪਾ ਕਰਕੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ, ਖਾਸ ਕਰਕੇ ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ।
 • ਡਿਸਪੋਜ਼ੇਬਲ ਕੱਪਾਂ ਨਾਲ ਪਾਣੀ ਦੇ ਫਾਊਂਟੇਨ ਵਰਤੋਂ ਲਈ ਉਪਲਬਧ ਹੋਣਗੇ ਅਤੇ ਨਿਯਮਤ ਤੌਰ ਤੇ ਸੈਨੀਟਾਇਜ਼ ਕੀਤੇ ਜਾਣਗੇ। ਜੇ ਤੁਸੀਂ ਸਹਿਜ ਮਹਿਸੂਸ ਨਹੀਂ ਕਰਦੇ ਤਾਂ ਆਪਣੀ ਪਾਣੀ ਦੀ ਬੋਤਲ ਨਾਲ ਲਿਆਓ।